top of page
SOHAN SINGH

Sohan Singh resident of Chak-Bandala village. He is 35 years old and suffered a leg injury a year ago. The conditions in his home were very bad. But still, his family collected some money and get his treatment. The doctor did his operation and inserted plates in his leg. Due to hard work, the family was spending their life and buying medicines for him. But all of a sudden due to increasing the flow of water in the Sutlej River the floods were come and destroyed everything.
ਸੋਹਨ ਸਿੰਘ ਪਿੰਡ ਚੱਕ-ਬੰਡਾਲਾ ਦਾ ਰਹਿਣ ਵਾਲਾ ਹੈ। ਉਸਦੀ ਉਮਰ 35 ਸਾਲ ਹੈ।ਇੱਕ ਸਾਲ ਪਹਿਲਾਂ ਉਸਦੀ ਲੱਤ ਤੇ ਸੱਟ ਲੱਗੀ ਸੀ। ਉਸਦੇ ਘਰ ਦੇ ਹਾਲਾਤ ਬਹੁਤ ਖ਼ਰਾਬ ਸਨ। ਪਰ ਫਿਰ ਵੀ ਉਸਦੇ ਪਰਿਵਾਰ ਨੇ ਕੁਝ ਪੈਸੇ ਇਕੱਠੇ ਕਰਕੇ ਉਸਦਾ ਅਪ੍ਰੇਸ਼ਨ ਕਰਵਾਇਆ। ਉਸਦੀ ਲੱਤ ਵਿੱਚ ਪਲੇਟਾਂ ਪਈਆਂ ਸਨ।ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਉਸ ਦੀਆਂ ਦਵਾਈਆਂ ਦਾ ਖਰਚ ਅਤੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਪਰ ਅਚਾਨਕ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਆਏ ਹੜ੍ਹ ਵਿੱਚ ਸਭ ਤਬਾਹ ਹੋ ਗਿਆ ।
Due to this natural disaster, Sohan Singh and his family lost their house and everything in the house got sunk in the water. One day Sohan Singh foot slipped in the water and the plates in his leg were broken. He could not get his treatment because he had no money. Broken plates severely injured his leg, and due to the lack of treatment, the fluid that came out of the wound damaged the entire leg.
ਇਸ ਕੁਦਰਤੀ ਆਫ਼ਤ ਨੇ ਸੋਹਨ ਸਿੰਘ ਅਤੇ ਉਸਦੇ ਪਰਿਵਾਰ ਤੋਂ ਰਹਿਣ ਦਾ ਆਸ਼ੀਆਨਾ ਖੋਹ ਲਿਆ ਅਤੇ ਘਰ ਦਾ ਸਭ ਸਮਾਨ ਵੀ ਪਾਣੀ ਵਿੱਚ ਰੁੜ ਗਿਆ। ਇੱਕ ਦਿਨ ਪਾਣੀ ਵਿੱਚ ਸੋਹਨ ਸਿੰਘ ਦਾ ਪੈਰ ਫਿਸਲਣ ਕਰਕੇ ਉਸਦੀ ਲੱਤ ਵਿੱਚ ਪਈਆਂ ਪਲੇਟਾਂ ਵੀ ਟੁੱਟ ਗਈਆਂ। ਪੈਸੇ ਨਾ ਹੋਣ ਕਾਰਨ ਉਹ ਆਪਣਾ ਇਲਾਜ਼ ਨਹੀਂ ਕਰਵਾ ਸਕਦਾ ਸੀ। ਟੁੱਟਿਆ ਪਲੇਟਾਂ ਨੇ ਉਸਦੀ ਲੱਤ ਵਿੱਚ ਗੰਭੀਰ ਜਖ਼ਮ ਕਰ ਦਿੱਤਾ ਅਤੇ ਇਲਾਜ਼ ਨਾ ਹੋਣ ਕਾਰਨ ਉਸ ਜਖ਼ਮ ਵਿੱਚੋ ਨਿਕਲ ਰਹੇ ਰੇਸ਼ੇ ਨੇ ਸਾਰੀ ਲੱਤ ਖ਼ਰਾਬ ਕਰ ਦਿੱਤੀ।
As this natural disaster has stopped the flow of life. In this painful time, Akaal channel was already helping to build houses for the flood victims with the help of Sangat. When the channel team were doing the service of building Sohan Singh house, then the team know about Sohan Singh condition and then the team meets him and the medical team of the channel make contact with doctors after looking his condition.
ਇਸ ਕੁਦਰਤੀ ਆਫ਼ਤ ਨੇ ਜਿਵੇਂ ਕਿ ਜਿੰਦਗੀ ਦਾ ਪ੍ਰਵਾਹ ਰੋਕ ਹੀ ਦਿੱਤਾ ਹੁੰਦਾ ਹੈ। ਇਸ ਦੁੱਖ ਦੀ ਘੜੀ ਵਿੱਚ ਅਕਾਲ ਚੈਨਲ ਪਹਿਲਾਂ ਹੀ ਸੰਗਤਾਂ ਦੀ ਮੱਦਦ ਨਾਲ ਹੜ੍ਹ ਪੀੜਿਤ ਲੋਕਾਂ ਦੇ ਰਹਿਣ ਲਈ ਘਰ ਬਣਾਉਣ ਦੀ ਸੇਵਾ ਕਰ ਰਿਹਾ ਸੀ। ਚੈਨਲ ਦੀ ਟੀਮ ਜਦੋਂ ਸੋਹਨ ਸਿੰਘ ਦਾ ਘਰ ਬਣਵਾਉਣ ਦੀ ਸੇਵਾ ਕਰ ਰਹੀ ਸੀ ਤਾਂ ਟੀਮ ਨੂੰ ਸੋਹਨ ਸਿੰਘ ਦੀ ਹਾਲਤ ਬਾਰੇ ਪਤਾ ਲੱਗਦਾ ਹੈ ਤਾਂ ਟੀਮ ਉਸਨੂੰ ਮਿਲਦੀ ਹੈ ਅਤੇ ਉਸਦੀ ਹਾਲਤ ਨੂੰ ਦੇਖਦੇ ਹੋਏ ਚੈਨਲ ਦੀ ਮੈਡੀਕਲ ਟੀਮ ਤਰੁੰਤ ਡਾਕਟਰਾਂ ਨਾਲ ਰਾਬਤਾ ਕਾਇਮ ਕਰਦੀ ਹੈ।


His photos and videos are sent to the doctor. After seeing the pictures, the doctor said that he had to be brought to the hospital immediately, Otherwise, the leg may also have to be amputated in the future because of the increased lesion. Because the screws of the plates in his leg had come out. The team rushes him to the hospital.
ਉਸਦੀਆਂ ਫੋਟੋਵਾਂ ਅਤੇ ਵੀਡੀ ਓ ਡਾਕਟਰ ਨੂੰ ਭੇਜਿਆ ਜਾਂਦੀਆਂ ਹਨ। ਤਸਵੀਰਾਂ ਦੇਖ ਕੇ ਡਾਕਟਰ ਨੇ ਦੱਸਿਆ ਕਿ ਇਸ ਨੂੰ ਤਰੁੰਤ ਹਸਪਤਾਲ ਲੈ ਕੇ ਆਉਣਾ ਪੈਣਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਜਖ਼ਮ ਦੇ ਵੱਧਣ ਕਾਰਨ ਲੱਤ ਵੀ ਕੱਟਣੀ ਪੈ ਸਕਦੀ ਹੈ ਕਿਉਕਿ ਉਸਦੀਆਂ ਲੱਤ ਵਿੱਚ ਪਈਆਂ ਪਲੇਟਾਂ ਦੇ ਪੇਚ ਬਾਹਰ ਆ ਗਏ ਸਨ। ਟੀਮ ਉਸਨੂੰ ਹਸਪਤਾਲ ਲੈ ਕੇ ਜਾਂਦੀ ਹੈ।
Some days he took essential medicine in the hospital and doctors performed required tests and then undergoes Sohan Singh operation. Two-three days after the operation, when the team of the channel reached Sohan Singh, he and his father were very happy and told that the operation has done. When met with the doctor, the doctor states that Sohan Singh will be discharged within 10-15 days and he also states that he will become completely healthy for the next two to three months. But if the leg bone will not be attached, then another operation may be needed.
ਕੁਝ ਦਿਨ ਹਸਪਤਾਲ ਵਿੱਚ ਉਸਦੀਆਂ ਦਵਾਈਆਂ ਚਲਦੀਆਂ ਹਨ ਅਤੇ ਨਾਲ ਜ਼ਰੂਰੀ ਟੈਸਟ ਹੁੰਦੇ ਹਨ ਅਤੇ ਫਿਰ ਸੋਹਨ ਸਿੰਘ ਦਾ ਅਪ੍ਰੇਸ਼ਨ ਹੁੰਦਾ ਹੈ। ਅਪ੍ਰੇਸ਼ਨ ਤੋਂ ਦੋ ਤਿੰਨ ਦਿਨ ਬਾਅਦ ਜਦੋ ਚੈਨਲ ਦੀ ਟੀਮ ਸੋਹਨ ਸਿੰਘ ਕੋਲ ਪਹੁੰਚਦੀ ਹੈ ਤਾਂ ਉਹ ਤੇ ਉਸਦੇ ਪਿਤਾ ਕਾਫੀ ਖੁਸ਼ ਸਨ ਅਤੇ ਦੱਸਦੇ ਹਨ ਕਿ ਅਪ੍ਰੇਸ਼ਨ ਠੀਕ ਹੋ ਚੁੱਕਾ ਹੈ। ਜਦੋ ਡਾਕਟਰ ਨੂੰ ਮਿਲਿਆ ਜਾਂਦਾ ਹੈ ਤਾਂ ਡਾਕਟਰ ਦੱਸਦੇ ਹਨ ਕਿ 10 -15 ਦਿਨਾਂ ਤੱਕ ਸੋਹਨ ਸਿੰਘ ਨੂੰ ਛੁੱਟੀ ਮਿਲ ਜਾਵੇਗੀ ਅਤੇ ਉਹ ਇਹ ਵੀ ਦੱਸਦੇ ਹਨ ਕਿ ਅਗਲੇ ਦੋ -ਤਿੰਨ ਮਹੀਨੇ ਤੱਕ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇਗਾ। ਪਰ ਫਿਰ ਵੀ ਜੇਕਰ ਲੱਤ ਦੀ ਹੱਡੀ ਨਹੀਂ ਜੁੜੀ ਤਾਂ ਇੱਕ ਹੋਰ ਅਪ੍ਰੇਸ਼ਨ ਦੁਬਾਰਾ ਕਰਨ ਦੀ ਲੋੜ ਪੈ ਸਕਦੀ ਹੈ।
bottom of page