top of page
SIMRAN KAUR
Simran Kaur, 45 years old. She lived with her husband Gurnam Singh in Harijan Basti ward number 7, Tehsil Ajnala District Amritsar. Her husband works at a confectionery shop. He had 7 daughters, two of whom died and they gave one of their daughters to a relative. His youngest daughter is 25 days. One day she was heating up milk on the gas and suddenly the gas leaked and the fire started. She was caught in flames and her all body burned. His family's financial condition was very poor and he was unable to get treatment. One of his villagers contacted the Akaal channel and explained their situation.
ਸਿਮਰਨ ਕੌਰ ਜਿਸ ਦੀ ਉਮਰ 45 ਸਾਲ ਸੀ । ਉਹ ਆਪਣੇ ਪਤੀ ਗੁਰਨਾਮ ਸਿੰਘ ਨਾਲ ਹਰੀਜਨ ਬਸਤੀ ਵਾਰਡ ਨੰਬਰ 7,ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੀ ਸੀ। ਉਸ ਦਾ ਪਤੀ ਹਲਵਾਈ ਦੀ ਦੁਕਾਨ ਤੇ ਮਜਦੂਰੀ ਕਰਦਾ ਹੈ। ਉਸ ਦੀਆਂ 7 ਬੇਟੀਆਂ ਸਨ ਜਿਨ੍ਹਾਂ ਵਿੱਚੋ ਦੋ ਮਰ ਗਈਆਂ ਸਨ ਤੇ ਉਹਨਾਂ ਨੇ ਆਪਣੀ ਇਕ ਬੇਟੀ ਆਪਣੇ ਰਿਸ਼ਤੇਦਾਰ ਨੂੰ ਦਿੱਤੀ ਹੋਈ ਸੀ। ਉਸ ਦੀ ਸਭ ਤੋਂ ਛੋਟੀ ਬੇਟੀ 25 ਦਿਨ ਦੀ ਹੈ।ਇਕ ਦਿਨ ਉਹ ਗੈਸ 'ਤੇ ਦੁੱਧ ਗਰਮ ਕਰ ਰਹੀ ਸੀ ਕਿ ਅਚਾਨਕ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ। ਉਹ ਅੱਗ ਦੀਆਂ ਲਪਟਾਂ ਵਿਚ ਫਸ ਗਈ ਅਤੇ ਉਸਦਾ ਸਾਰਾ ਸਰੀਰ ਸੜ ਗਿਆ। ਉਸ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਸੀ ਤੇ ਇਲਾਜ਼ ਕਰਵਾਉਣ ਵਿਚ ਅਸਮਰੱਥ ਸਨ।ਪਿੰਡ ਵਿੱਚੋ ਇੱਕ ਵਿਅਕਤੀ ਨੇ ਅਕਾਲ ਚੈਨਲ ਨਾਲ ਸੰਪਰਕ ਕੀਤਾ ਤੇ ਉਹਨਾਂ ਦੇ ਹਾਲਾਤਾਂ ਬਾਰੇ ਦੱਸਿਆ ।

When the Akaal channel team arrives at the hospital, it turns out that Simran Kaur's condition was very critical. Simran had burned 60% to70% and she was screaming with pain. Given the circumstances, the Akaal channel has taken on the responsibility of treating them. After meeting with family and doctors, his treatment is started
ਜਦੋ ਅਕਾਲ ਚੈਨਲ ਦੀ ਟੀਮ ਹਸਪਤਾਲ ਪਹੁੰਚਦੀ ਦੀ ਹੈ ਤਾਂ ਦੇਖਦੀ ਹੈ ਕਿ ਸਿਮਰਨ ਕੌਰ ਦੇ ਹਾਲਾਤ ਕਾਫੀ ਨਾਜ਼ੁਕ ਸਨ । 65% ਤੋਂ 70% ਸੜ੍ਹ ਚੁੱਕੀ ਸਿਮਰਨ ਦਰਦ ਨਾਲ ਕਰਾਹ ਰਹੀ ਸੀ।ਹਾਲਾਤਾਂ ਨੂੰ ਦੇਖਦੇ ਹੋਏ ਅਕਾਲ ਚੈਨਲ ਨੇ ਉਹਨਾਂ ਦੇ ਇਲਾਜ਼ ਕਰਵਾਉਣ ਦਾ ਜਿੰਮਾ ਚੁੱਕਿਆ।ਪਰਿਵਾਰ ਅਤੇ ਡਾਕਟਰਾਂ ਨਾਲ ਮੁਲਾਕਾਤ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।
Simran Kaur was undergoing treatment at Guru Nanak Dev Hospital. The doctors were making every effort for her recovery. After some time she was also shifted to a separate room. The team consistently maintained contact with the family and doctors. His condition was improving a bit but suddenly his health deteriorated and she shifted to the ICU. His given the worsening condition, the channel team asked the doctor to refer a private hospital for her treatment. The Akaal channel team contacted the private hospital on the advice of the doctor and shared all information about Simran Kaur condition and his ongoing treatment. Dr. asked him to bring her to the hospital soon but suddenly her husband phone came to the Akaal channel team that Simran Kaur had died in ICU of Guru Nanak Dev Hospital.
ਸਿਮਰਨ ਕੌਰ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਚ ਚੱਲ ਰਿਹਾ ਸੀ। ਡਾਕਟਰਾਂ ਦੁਆਰਾ ਹਰ ਸੱਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਠੀਕ ਹੋ ਜਾਵੇ। ਕੁਝ ਸਮੇਂ ਬਾਅਦ ਉਸ ਨੂੰ ਅਲੱਗ ਕਮਰੇ ਵਿਚ ਵੀ ਸਿਫਟ ਕਰ ਦਿੱਤਾ ਗਿਆ।ਟੀਮ ਵੱਲੋ ਲਗਾਤਾਰ ਪਰਿਵਾਰ ਅਤੇ ਡਾਕਟਰਾਂ ਨਾਲ ਰਾਬਤਾ ਕਾਇਮ ਸੀ। ਉਸ ਦੀ ਹਾਲਤ ਵਿਚ ਥੋੜਾ ਜਿਹਾ ਸੁਧਾਰ ਹੋ ਰਿਹਾ ਸੀ ਪਰ ਅਚਾਨਕ ਫਿਰ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਆਈ ਸੀ ਯੂ ਵਿਚ ਸਿਫਟ ਕਰ ਦਿੱਤਾ ਗਿਆ। ਉਸ ਦੀ ਵਿਗੜ ਦੀ ਹਾਲਤ ਨੂੰ ਦੇਖਦੇ ਹੋਏ ਚੈਨਲ ਦੀ ਟੀਮ ਡਾਕਟਰਾਂ ਨਾਲ ਗੱਲਬਾਤ ਕਰਦੀ ਹੈ ਕਿ ਉਸਨੂੰ ਇਲਾਜ਼ ਲਈ ਕੋਈ ਪ੍ਰਾਈਵੇਟ ਹਸਪਤਾਲ ਭੇਜਿਆਂ ਜਾਵੇ।ਅਕਾਲ ਚੈਨਲ ਦੀ ਟੀਮ ਨੇ ਡਾਕਟਰਾਂ ਦੀ ਸਲਾਹ ਤੇ ਪ੍ਰਾਈਵੇਟ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਅਤੇ ਸਿਮਰਨ ਕੌਰ ਦੀ ਹਾਲਾਤ ਤੇ ਉਸਦੇ ਚਲ ਰਹੇ ਇਲਾਜ ਬਾਰੇ ਸਾਰੀ ਜਾਣਕਾਰੀ ਸਾਝੀ ਕੀਤੀ।ਡਾਕਟਰ ਸਾਹਿਬ ਨੇ ਜਲਦੀ ਹੀ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਆਉਣ ਲਈ ਕਿਹਾ ਪਰ ਅਚਾਨਕ ਉਸ ਦੇ ਪਤੀ ਦਾ ਫੋਨ ਅਕਾਲ ਚੈਨਲ ਦੀ ਟੀਮ ਨੂੰ ਆਉਂਦਾ ਹੈ ਕਿ ਸਿਮਰਨ ਕੌਰ ਦੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ ਸੀ ਯੂ ਵਿਚ ਮੋਤ ਹੋ ਗਈ ਹੈ।
bottom of page