top of page
SHARANJEET KAUR

Sharanjeet Kaur is the daughter of late Dilbag Singh of village Taln, District Jalandhar. She is 34 years old. His family is very poor. Sharanjeet Kaur's face was in a very bad condition and the doctor said that he had to have three surgeries on his face. The family's economy was very poor and they could not get Sharanjeet treatment.
ਸ਼ਰਨਜੀਤ ਕੌਰ ਪਿੰਡ ਤੱਲਣ ਜਿਲ੍ਹਾ ਜਲੰਧਰ ਦੇ ਸਵ: ਦਿਲਬਾਗ ਸਿੰਘ ਦੀ ਸਪੁੱਤਰੀ ਹੈ। ਉਸਦੀ ਉਮਰ 34 ਸਾਲ ਹੈ। ਉਸ ਦਾ ਪਰਿਵਾਰ ਬਹੁਤ ਗਰੀਬ ਹੈ। ਸ਼ਰਨਜੀਤ ਕੌਰ ਦੇ ਚਿਹਰੇ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਡਾਕਟਰ ਨੇ ਕਿਹਾ ਕਿ ਉਸ ਦੇ ਚਿਹਰੇ ਦੀਆਂ ਤਿੰਨ ਸਰਜਰੀਆ ਹੋਣੀਆਂ ਹਨ । ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਸੀ ਤੇ ਉਹ ਸ਼ਰਨਜੀਤ ਦਾ ਇਲਾਜ਼ ਨਹੀਂ ਸਨ ਕਰਵਾ ਸਕਦੇ।
When the Akaal channel team saw his pictures on social media, they contacted his family. In those days, Akaal Channel M.D.Amrik Singh Kooner also came to India. The Akaal channel team talked to M.D. Sahib about the family and they decided to meet the family and inquire about the situation of the family. Then one day, Akaal Channel MD Amrik Singh Kooner and Akaal Channel team go to the village of Sharanjeet Kaur to find out about his family and his condition.
ਅਕਾਲ ਚੈਨਲ ਦੀ ਟੀਮ ਨੇ ਜਦੋ ਉਸ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਉਹਨਾਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ।ਉਹਨਾਂ ਦਿਨਾਂ ਵਿਚ ਅਕਾਲ ਚੈਨਲ ਦੇ ਐਮ.ਡੀ ਸ. ਅਮਰੀਕ ਸਿੰਘ ਕੂੰਨਰ ਵੀ ਇੰਡੀਆ ਆਏ ਹੋਏ ਸਨ। ਅਕਾਲ ਚੈਨਲ ਦੀ ਟੀਮ ਨੇ ਐਮ.ਡੀ ਸਾਹਿਬ ਨਾਲ ਇਸ ਪਰਿਵਾਰ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਫੈਸਲਾ ਲਿਆ ਕਿ ਪਰਿਵਾਰ ਨੂੰ ਮਿਲ ਕੇ ਪਰਿਵਾਰ ਦੀ ਹਲਾਤ ਬਾਰੇ ਜਾਣਕਾਰੀ ਲਈ ਜਾਵੇ।ਫਿਰ ਇੱਕ ਦਿਨ ਅਕਾਲ ਚੈਨਲ ਦੇ ਐਮ ਡੀ ਅਮਰੀਕ ਸਿੰਘ ਕੂੰਨਰ ਤੇ ਅਕਾਲ ਚੈਨਲ ਦੀ ਟੀਮ ਸ਼ਰਨਜੀਤ ਕੌਰ ਦੇ ਪਿੰਡ ਤੱਲਣ ਜਾਂਦੇ ਹਨ ਤੇ ਉਸ ਦੇ ਪਰਿਵਾਰ ਤੇ ਉਸ ਦੀ ਹਾਲਤ ਬਾਰੇ ਜਾਣਕਾਰੀ ਲੈਂਦੇ ਹਨ।

S.AMRIK SINGH KOONER &
SHARANJEET KAUR IN HER HOUSE
Sharanjeet Kaur reports that ten years ago, he also had two facial operations. But the circumstances of the house were not so good that his family could get further treatment. Sharanjeet Kaur and his family request the Sangat through Akaal channel to help them get treatment for Sharanjeet Kaur. S. Amrik Singh Kooner decided that the family is very poor and the expenses incurred on the operation of Sharanjit Kaur will be with the support of the Akaal channel and the Sangat.
ਸ਼ਰਨਜੀਤ ਕੌਰ ਨੇ ਦੱਸਿਆ ਕਿ ਦੱਸ ਸਾਲ ਪਹਿਲਾਂ ਵੀ ਉਸ ਦੇ ਚਿਹਰੇ ਦੇ ਦੋ ਆਪ੍ਰੇਸ਼ਨ ਹੋ ਚੁੱਕੇ ਹਨ ਪਰ ਘਰ ਦੇ ਹਾਲਾਤ ਏਨ੍ਹੇ ਚੰਗੇ ਨਹੀਂ ਸਨ ਕਿ ਉਸ ਦਾ ਪਰਿਵਾਰ ਉਸਦਾ ਹੋਰ ਇਲਾਜ਼ ਕਰਵਾ ਸਕਦੇ। ਸ਼ਰਨਜੀਤ ਕੌਰ ਤੇ ਉਸਦਾ ਪਰਿਵਾਰ ਅਕਾਲ ਚੈਨਲ ਰਾਹੀਂ ਸੰਗਤ ਅੱਗੇ ਬੇਨਤੀ ਕੀਤੀ ਕਿ ਉਹ ਸ਼ਰਨਜੀਤ ਕੌਰ ਦੇ ਇਲਾਜ ਕਰਵਾਉਣ ਵਿਚ ਮਦਦ ਕਰਨ। ਸ: ਅਮਰੀਕ ਸਿੰਘ ਕੂੰਨਰ ਨੇ ਫੈਸਲਾ ਕੀਤਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸ਼ਰਨਜੀਤ ਕੌਰ ਦੇ ਆਪ੍ਰੇਸ਼ਨ ਤੇ ਜਿਨ੍ਹਾਂ ਵੀ ਖਰਚਾ ਆਵੇਗਾ ਉਹ ਸਾਰਾ ਅਕਾਲ ਚੈਨਲ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੋਵੇਗਾ।

Then with the help of the Sangat and the help of the Akaal channel, the process of healing begins.His first surgery was at Akashdeep Hospital in Amritsar on 24/5/2018 and the second surgery was on 29/9/2018 and the third surgery on 29/3/2019. About seven to eight months after the third surgery, the channel paid for all of the Sharanjeet medication, now Sharanjeet is healthier than ever.
ਫਿਰ ਸੰਗਤਾਂ ਦੇ ਸਹਿਯੋਗ ਤੇ ਅਕਾਲ ਚੈਨਲ ਦੀ ਮਦਦ ਸਦਕਾ ਉਸ ਦੇ ਇਲਾਜ਼ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਉਸ ਦੀ ਪਹਿਲੀ ਸਰਜਰੀ 24/5/2018 ਨੂੰ ਅੰਮ੍ਰਿਤਸਰ ਦੇ ਅਕਾਸ਼ਦੀਪ ਹਸਪਤਾਲ ਵਿਚ ਹੋਈ ਅਤੇ ਦੂਜੀ ਸਰਜਰੀ 29/9/2018 ਨੂੰ ਅਤੇ ਤੀਜੀ ਸਰਜਰੀ 29/3/2019 ਨੂੰ ਹੋਈ। ਤੀਜੀ ਸਰਜਰੀ ਤੋਂ ਤਕਰੀਬਨ ਸੱਤ-ਅੱਠ ਮਹੀਨੇ ਬਾਅਦ ਚੈਨਲ ਨੇ ਸ਼ਰਨਜੀਤ ਦੀਆਂ ਦਵਾਈ ਦਾ ਸਾਰਾ ਖਰਚਾ ਅਦਾ ਕੀਤਾ ਤੇ ਹੁਣ ਸ਼ਰਨਜੀਤ ਪਹਿਲਾਂ ਨਾਲੋਂ ਸਿਹਤਮੰਦ ਹੈ।
bottom of page