top of page
KOMAL & PRIYA
Komal and Priya are the daughters of Late S. Amandeep Singh, lived in New Abadi Ratan Singh Chowk Amritsar. In their family, there are mother, grandfather, a sister and a brother. Their mother worked as a maid in other houses.
ਕੋਮਲ ਅਤੇ ਪ੍ਰਿਆ ਨਵੀਂ ਅਬਾਦੀ ਰਤਨ ਸਿੰਘ ਚੌਕ ਅੰਮ੍ਰਿਤਸਰ ਵਿੱਚ ਰਹਿੰਦੀਆਂ ਸਨ। ਉਹਨਾਂ ਦੇ ਪਿਤਾ ਦਾ ਨਾਮ ਸਵ:ਅਮਨਦੀਪ ਸਿੰਘ ਸੀ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਜੋ ਕਿ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੇ ਸਨ,ਇੱਕ ਬਜ਼ੁਰਗ ਦਾਦਾ,ਇੱਕ ਭੈਣ ਅਤੇ ਭਰਾ ਸੀ।

KOMAL
The month of December was quite cold. On the night of December 22, 2018, at about 7 o'clock, both Priya and Komal were sitting near the burning fire to keep the body warm. Komal gentle put oil in the fire to Increase the fire. But because of the oil, the fire spread rapidly and the fire engulfed both of them.
ਦਸੰਬਰ ਦੇ ਮਹੀਨੇ ਕਾਫ਼ੀ ਠੰਡ ਸੀ। 22 ਦਸੰਬਰ 2018 ਦੀ ਰਾਤ ਨੂੰ ਤਕਰੀਬਨ ਸੱਤ - ਅੱਠ ਵੱਜੇ ਕੋਮਲ ਅਤੇ ਪ੍ਰਿਆ ਅੱਗ ਸੇਕ ਰਹੀਆਂ ਸਨ। ਕੋਮਲ ਨੇ ਅੱਗ ਨੂੰ ਵਧਾਉਣ ਲਈ ਉਸ ਵਿੱਚ ਤੇਲ ਪਾ ਦਿੱਤਾ। ਪਰ ਤੇਲ ਪੈਣ ਕਰਕੇ ਅੱਗ ਭੜਕ ਗਈ ਅਤੇ ਅੱਗ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
In this fire flames, Komal and Priya had burnt so much. People around them tried to save them. Two other members were also burnt in the fire while saving them. People from the neighbourhood took them to the hospital. According to the doctor, Komal had burnt more than 70%. The family was unable to get treatment due to hospital treatment being expensive. due to lack of money, the family took first aid Medication to Priya and brought her home. but Komal admitted to the hospital.
ਇਸ ਅੱਗ ਦੀ ਲਪੇਟ ਵਿੱਚ ਕੋਮਲ ਅਤੇ ਪ੍ਰਿਆ ਬਹੁਤ ਸੜ ਚੁੱਕੀਆਂ ਸਨ।ਆਸ ਪਾਸ ਦੇ ਲੋਕ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।ਉਹਨਾਂ ਨੂੰ ਬਚਾਉਣ ਸਮੇਂ ਹੋਰ ਦੋ ਮੈਂਬਰ ਵੀ ਅੱਗ ਵਿੱਚ ਝੁਲਸ ਗਏ ਅਤੇ ਬੱਚੀਆਂ ਵੀ ਕਾਫੀ ਸੜ ਚੁੱਕੀਆਂ ਸਨ। ਆਂਢ ਗੁਆਂਢ ਦੇ ਲੋਕ ਉਹਨਾਂ ਨੂੰ ਹਸਪਤਾਲ ਲੈ ਗਏ। ਡਾਕਟਰ ਦੇ ਕਹਿਣ ਮੁਤਾਬਕ ਕੋਮਲ 70 % ਤੋਂ ਵੀ ਵੱਧ ਸੜ ਚੁੱਕੀ ਸੀ।ਹਸਪਤਾਲ ਇਲਾਜ਼ ਮਹਿੰਗਾ ਹੋਣ ਕਾਰਨ ਪਰਿਵਾਰ ਉਹਨਾਂ ਦਾ ਇਲਾਜ਼ ਕਰਵਾਉਣ ਵਿੱਚ ਅਸਮਰਥ ਸੀ। ਉੱਥੇ ਪੈਸੇ ਦੀ ਕਮੀ ਕਾਰਨ ਪ੍ਰਿਆ ਦਾ ਮੁੱਢਲਾ ਇਲਾਜ਼ ਕਰਵਾ ਕੇ ਘਰ ਲੈ ਆਉਂਦਾ ਅਤੇ ਕੋਮਲ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ।

PRIYA
In those days martyrdom ceremonies of Sahibzada were going on in Fatehgarh Sahib and the Akaal Channel team was busy there. A gentleman sent photos of the children to a team member of the Akaal channel and said that the girls had burned a lot. And their father had died and the family cannot pay the cost of treatment. Komal and Priya's faces had become so burned out that it was difficult to see the photos. The Akaal channel team looks at the photos and contacts the family. Then the family describes their situation.
ਉਹਨਾਂ ਦਿਨਾਂ ਵਿੱਚ ਫ਼ਤਿਹਗੜ੍ਹ ਸਾਹਿਬ ਵਿੱਚ ਸਾਹਿਬਜਾਦਿਆਂ ਦੇ ਸ਼ਹੀਦੀ ਸਮਾਗਮ ਚੱਲ ਰਹੇ ਸਨ ਅਤੇ ਅਕਾਲ ਚੈਨਲ ਦੀ ਟੀਮ ਉੱਥੇ ਰੁੱਝੀ ਹੋਈ ਸੀ। ਇੱਕ ਸੱਜਣ ਨੇ ਅਕਾਲ ਚੈਨਲ ਦੇ ਟੀਮ ਮੈਂਬਰ ਨੂੰ ਉਹਨਾਂ ਬੱਚੀਆਂ ਦੀਆਂ ਫੋਟੋਆਂ ਭੇਜਿਆ ਅਤੇ ਕਿਹਾ ਕਿ ਬੱਚੀਆਂ ਬਹੁਤ ਜ਼ਿਆਦਾ ਸੜ ਚੁੱਕੀਆਂ ਹਨ। ਅਤੇ ਉਹਨਾਂ ਦੇ ਪਿਤਾ ਵੀ ਨਹੀਂ ਹਨ ਅਤੇ ਪਰਿਵਾਰ ਇਲਾਜ਼ ਨਹੀਂ ਕਰਵਾ ਸਕਦਾ।ਕੋਮਲ ਅਤੇ ਪ੍ਰਿਆ ਦੇ ਚਿਹਰੇ ਇਹਨੇ ਖੌਫਨਾਕ ਹੋ ਚੁੱਕੇ ਸਨ ਕਿ ਫੋਟੋਆਂ ਨੂੰ ਦੇਖਣਾ ਵੀ ਮੁਸ਼ਕਲ ਸੀ। ਅਕਾਲ ਚੈਨਲ ਦੀ ਟੀਮ ਫੋਟੋਆਂ ਦੇਖਕੇ ਪਰਿਵਾਰ ਨਾਲ ਸੰਪਰਕ ਕਰਦੇ ਹਨ।ਤਾਂ ਪਰਿਵਾਰ ਆਪਣਾ ਹਾਲ ਬਿਆਨ ਕਰਦਾ ਹੈ।
The event was also very important. But after seeing the pictures of the children, a team of Akaal channel goes back from Fatehgarh Sahib to Amritsar. After four hours, journey the team arrives at the hospital where Komal and Priya were admitted. When the team arrives at the hospital, it looks Komal. When asked about Priya, the family says that they did not have enough money for admitted both of them and get treatment of both. So they took her home after taking a few medication and treatment.
ਸਮਾਗਮ ਵੀ ਬਹੁਤ ਜ਼ਰੂਰੀ ਸੀ। ਪਰ ਜਦੋ ਬੱਚੀਆਂ ਦੀ ਤਸਵੀਰਾਂ ਦੇਖਿਆ ਤਾਂ ਅਕਾਲ ਚੈਨਲ ਦੀ ਇੱਕ ਟੀਮ ਫਤਿਹਗੜ੍ਹ ਸਾਹਿਬ ਤੋਂ ਵਾਪਸ ਅੰਮ੍ਰਿਤਸਰ ਲਈ ਤੁਰ ਪੈਂਦੀ ਹੈ।ਚਾਰ ਕੁ ਘੰਟੇ ਦੇ ਸਫਰ ਤੋਂ ਬਾਅਦ ਟੀਮ ਉਸ ਹਸਪਤਾਲ ਪਹੁੰਚਦੀ ਹੈ। ਜਿਥੇ ਕੋਮਲ ਅਤੇ ਪ੍ਰਿਆ ਦਾਖ਼ਲ ਸਨ। ਜਦੋ ਟੀਮ ਹਸਪਤਾਲ ਪਹੁੰਚਦੀ ਹੈ ਤਾਂ ਕੋਮਲ ਨੂੰ ਦੇਖਦੀ ਹੈ। ਪ੍ਰਿਆ ਬਾਰੇ ਪੁੱਛਣ ਤੇ ਪਰਿਵਾਰ ਦੱਸਦਾ ਹੈ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਦੋਨਾਂ ਨੂੰ ਦਾਖ਼ਲ ਕਰਵਾਇਆ ਜਾ ਸਕੇ। ਇਸਲਈ ਉਸ ਨੂੰ ਮੁਢੱਲੀ ਸਹਾਇਤਾ ਦੇ ਕੇ ਘਰ ਲੈ ਗਏ।
Talking with the UK team and family members, then the team decided to take the responsibility of both children treatment. Then the team rushes Priya to the hospital and the two begin treatment. Then the team rushes Priya to the hospital and doctors begin the treatment of both. The doctor said both children will have surgery for their treatment. Both of them undergo surgery and Priya's treatment lasts for a month and she recovers. The doctors discharged her and send home. But Komal needed further treatment and will have to undergo another surgery.
ਪਰਿਵਾਰ ਨਾਲ ਗੱਲਬਾਤ ਕਰਕੇ ਅਤੇ ਯੂ.ਕੇ. ਟੀਮ ਨਾਲ ਸੰਪਰਕ ਕਰਕੇ ਟੀਮ ਨੇ ਦੋਨਾਂ ਬੱਚੀਆਂ ਦਾ ਇਲਾਜ਼ ਸ਼ੁਰੂ ਕਰਵਾਉਣ ਦਾ ਫੈਸਲਾ ਲਿਆ। ਫਿਰ ਟੀਮ ਪ੍ਰਿਆ ਨੂੰ ਵੀ ਹਸਪਤਾਲ ਦਾਖ਼ਲ ਕਰਵਾਉਂਦੀ ਹੈ ਅਤੇ ਦੋਨਾਂ ਦਾ ਇਲਾਜ਼ ਸ਼ੁਰੂ ਹੁੰਦਾ ਹੈ। ਡਾਕਟਰ ਦੇ ਕਿਹਾ ਕਿ ਦੋਨਾਂ ਬੱਚੀਆਂ ਦੀ ਸਰਜਰੀਆਂ ਹੋਣਗੀਆਂ ਗਈਆਂ। ਦੋਨਾਂ ਦੀ ਸਰਜਰੀ ਕਾਰਵਾਈ ਜਾਂਦੀ ਹੈ ਪ੍ਰਿਆ ਦਾ ਇਲਾਜ਼ ਇੱਕ ਮਹੀਨੇ ਤੱਕ ਚੱਲਦਾ ਹੈ ਅਤੇ ਉਹ ਠੀਕ ਹੋ ਜਾਂਦੀ ਹੈ। ਡਾਕਟਰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੰਦੇ ਹਨ। ਪਰ ਕੋਮਲ ਨੂੰ ਇਲਾਜ਼ ਦੀ ਹੋਰ ਲੋੜ ਸੀ ਅਤੇ ਉਸਦੀ ਇੱਕ ਹੋਰ ਸਰਜਰੀ ਹੋਣੀ ਸੀ।
About three months later, the Komal was recovering. The family talked to the doctors and after a few days, Komal is also discharged. Both were undergoing treatment. Both sisters were come to the doctor from time to time and get medicines.Now the family was also feeling some relief as both Priya and Komal were well enough. But a few days later, Komal died.
ਤਕਰੀਬਨ ਤਿੰਨ ਕੁ ਮਹੀਨੇ ਬਾਅਦ ਕੋਮਲ ਵੀ ਕੁਝ ਠੀਕ ਹੋ ਰਹੀ ਸੀ। ਡਾਕਟਰਾਂ ਨਾਲ ਪਰਿਵਾਰ ਨੇ ਗੱਲ ਬਾਤ ਕੀਤੀ ਅਤੇ ਕੁਝ ਦਿਨਾਂ ਬਾਅਦ ਕੋਮਲ ਨੂੰ ਵੀ ਛੁੱਟੀ ਦੇ ਦਿੱਤੀ ਜਾਂਦੀ ਹੈ। ਦੋਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਸੀ ਅਤੇ ਡਾਕਟਰ ਨੂੰ ਦੋਨੋਂ ਭੈਣਾਂ ਚੈੱਕ ਸਮੇਂ ਸਮੇਂ ਤੇ ਦੇਖ ਰਹੀਆਂ ਸਨ। ਹੁਣ ਪਰਿਵਾਰ ਵੀ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ ਕਿਉਕਿ ਬੱਚੀਆਂ ਕਾਫੀ ਠੀਕ ਹੋ ਚੁੱਕੀਆਂ ਸਨ। ਪਰ ਅਚਾਨਕ ਕੁਝ ਦਿਨ ਮਗਰੋਂ ਕੋਮਲ ਦੀ ਮੌਤ ਹੋ ਗਈ।
bottom of page