top of page
BALVEER SINGH
Balveer Singh about 20 years old. He is the son of Baldev Singh & Rani Kaur. His Sister Sonia Kaur is married. He has three members in his house. Baldev Singh is a rickshaw puller, and Rani Kaur works as a maid. Balveer Singh himself operate lathe machine in a factory. He belongs to poor family and the circumstances of the house are miserable. There is only one room having bamboo roof. In the rainy season, the water starts pouring down from the roof.
ਬਲਵੀਰ ਸਿੰਘ ਉਮਰ ਲਗਪਗ 20 ਸਾਲ, ਸ. ਬਲਦੇਵ ਸਿੰਘ ਅਤੇ ਰਾਣੀ ਕੌਰ ਦਾ ਪੁੱਤਰ ਹੈ। ਉਸਦੀ ਭੈਣ ਸੋਨੀਆ ਕੌਰ ਵਿਆਹੀ ਹੈ। ਉਸ ਦੇ ਘਰ ਵਿਚ ਤਿੰਨ ਮੈਂਬਰ ਹਨ। ਬਲਦੇਵ ਸਿੰਘ ਰਿਕਸ਼ਾ ਚਾਲਕ ਹੈ ਅਤੇ ਰਾਣੀ ਕੌਰ ਨੌਕਰਾਣੀ ਦਾ ਕੰਮ ਕਰਦੀ ਹੈ। ਬਲਵੀਰ ਸਿੰਘ ਖ਼ੁਦ ਇਕ ਫੈਕਟਰੀ ਵਿਚ ਲੇਥ ਮਸ਼ੀਨ ਚਲਾਉਂਦਾ ਹੈ। ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਘਰ ਦੇ ਹਾਲਾਤ ਤਰਸਯੋਗ ਹਨ। ਉਸਦੇ ਘਰ ਵਿਚ ਇਕ ਹੀ ਕਮਰਾ ਹੈ ਜਿਸ ਵਿਚ ਬਾਂਸ ਦੀ ਛੱਤ ਹੈ। ਬਰਸਾਤ ਦੇ ਮੌਸਮ ਵਿਚ, ਪਾਣੀ ਛੱਤ ਤੋਂ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ।



CONDITIONS OF BALVEER SINGH HOUSE

BALVEER CONDITIONS
One day, Balveer Singh unfortunately met to rail accident during going to his duty. His one arm and a leg got cut. Due to poor conditions, his family were unable to give him treatment and they appeal to Akaal channel for saving the life of their son. The channel team reached hospital & saw the critical conditions of Balveer. His parents were crying as healing treatment cost was too high.
ਇਕ ਦਿਨ, ਬਲਵੀਰ ਸਿੰਘ ਬਦਕਿਸਮਤੀ ਨਾਲ ਆਪਣੀ ਡਿਯੂਟੀ 'ਤੇ ਜਾਂਦੇ ਸਮੇਂ ਰੇਲ ਹਾਦਸੇ ਦਾ ਸ਼ਿਕਾਰ ਹੋਇਆ। ਉਸਦੀ ਇੱਕ ਬਾਂਹ ਅਤੇ ਇੱਕ ਲੱਤ ਕੱਟ ਗਈ। ਮਾੜੀਆਂ ਹਾਲਤਾਂ ਕਾਰਨ, ਉਸ ਦਾ ਪਰਿਵਾਰ ਉਸਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਅਤੇ ਉਹ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਉਕਾਲ ਚੈਨਲ ਨੂੰ ਅਪੀਲ ਕਰਦੇ ਹਨ। ਚੈਨਲ ਦੀ ਟੀਮ ਹਸਪਤਾਲ ਪਹੁੰਚੀ ਅਤੇ ਬਲਵੀਰ ਦੀ ਗੰਭੀਰ ਸਥਿਤੀ ਨੂੰ ਵੇਖਿਆ ਉਸ ਦੇ ਮਾਪੇ ਰੋ ਰਹੇ ਸਨ ਕਿਉਂਕਿ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਸੀ।
The Akaal channel team assured his parents not to worry about money. Now all the money of operation will be incurred by the channel. Then the team had a meeting with the doctors and talked about having surgery soon. Balbir Singh recovers due to links between Lord's lesser support and association links and got discharged from the hospital a few days later.
ਅਕਾਲ ਚੈਨਲ ਦੀ ਟੀਮ ਨੇ ਉਸ ਦੇ ਮਾਪਿਆਂ ਨੂੰ ਪੈਸੇ ਦੀ ਚਿੰਤਾ ਨਾ ਕਰਨ ਦਾ ਭਰੋਸਾ ਦਿੱਤਾ। ਹੁਣ ਆਪ੍ਰੇਸ਼ਨ ਦੇ ਸਾਰੇ ਪੈਸੇ ਚੈਨਲ ਦੁਆਰਾ ਖਰਚ ਕੀਤੇ ਜਾਣਗੇ। ਫਿਰ ਟੀਮ ਨੇ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਜਲਦੀ ਹੀ ਸਰਜਰੀ ਕਰਵਾਉਣ ਦੀ ਗੱਲ ਕੀਤੀ। ਵਾਹਿਗੁਰੂ ਜੀ ਦੇ ਓਟ ਆਸਰੇ ਅਤੇ ਸੰ ਗਤ ਦੀਆਂ ਦੁਵਾਵਾਂ ਸਦਕਾ ਬਲਬੀਰ ਸਿੰਘ ਤੰਦਰੁਸਤ ਹੋ ਗਿਆ ਅਤੇ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ।

BALVEER AFTER TREATMENT



BETTERMENT OF HOUSE
On the other hand, the team have also attempted to make his home conditions better. The team made his house and now Balvir Singh was feeling well after the treatment and the family was happy too.
ਦੂਜੇ ਪਾਸੇ, ਟੀਮ ਨੇ ਘਰੇਲੂ ਸਥਿਤੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਟੀਮ ਨੇ ਉਸਨੂੰ ਨੂੰ ਪੱਕਾ ਘਰ ਬਣਵਾ ਕੇ ਦਿੱਤਾ। ਹੁਣ ਬਲਵੀਰ ਸਿੰਘ ਵੀ ਇਲਾਜ਼ ਤੋਂ ਬਾਅਦ ਠੀਕ ਮਹਿਸੂਸ ਕਰ ਰਿਹਾ ਹੈ ਅਤੇ ਪਰਿਵਾਰ ਵੀ ਖੁਸ਼ ਸੀ।
bottom of page